ਅਸੀਂ ਕੋਨ ਹਾਂ?



ਅੱਸੀ ਜਵਾਨਾ ਦਾ ਇਕ ਸਮੂਹ ਹਾਂ ਜੋ ਕੀ ਪਰਮੇਸ਼ਵਰ ਦੇ ਸਚੇ ਕਲਾਮ ਨੂ ਫੈਲਾਉਣ ਲਈ ਸਮਰਪਿਤ ਹਾਂ ਖਾਸ ਕਰਕੇ ਇਸ ਪੀੜੀ ਦੇ ਜਵਾਨਾ ਦੇ ਵਿੱਚ ਜੋ ਕੀ ਵਾਸਤਵ ਵਿੱਚ ਇਕ ਬਹੁਤ ਵਾਡਾ ਉਪਦੇਸ਼ ਹੈ I ਅਸੀਂ ਭਾਰਤ ਦੇ ਵਖੋ - ਵਖਰੇ ਇਲਾਕਿਆਂ ਵਿੱਚ ਸੇਵਾ ਕਰ ਰਹੇ ਹਾਂ; ਖਾਸ ਕਰਕੇ ਉੱਤਰੀ ਭਾਰਤ ਵਿੱਚ I



2007 ਵਿੱਚ ਪਰਮੇਸ਼ਵਰ ਨੇ ਕੁੱਝ ਭਰਾਵਾਂ ਦੇ ਦਿਲ ਵਿੱਚ ਜਵਾਨਾਂ ਦੀ ਸੇਵਕਾਈ ਦਾ ਬੀਜ ਬੀਜਿਆ, ਜਿਹਨਾਂ ਦੇ ਵਿਸ਼ਵਾਸ ਨਾਲ 5-10 ਜਵਾਨ ਭੈਣ-ਭਰਾਵਾਂ  ਦੇ ਵਿੱਚ ਪਰਮੇਸ਼ਵਰ ਦੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ I ਇਹ ਪਰਮੇਸ਼ਵਰ ਦਾ ਫ਼ਜ਼ਲ ਸੀ ਕਿ ਉਸੇ ਸਮੇਂ ਤੋਂ ਉਹਨਾਂ ਜਵਾਨ ਭਰਾਵਾਂ ਨੇ ਆਪਣੀ ਪੜ੍ਹਾਈ ਅਤੇ ਕੰਮ ਦੇ ਨਾਲ-ਨਾਲ ਭਾਰਤ ਦੇ ਵੱਖੋ-ਵੱਖਰੇ ਇਲਾਕਿਆਂ ਵਿੱਚ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਵਾਨਾਂ ਕੋਲ ਜਾ ਕੇ ਉਹਨਾਂ ਦੇ ਵਿੱਚ ਪਰਮੇਸ਼ਵਰ ਦੀ ਸੇਵਾ ਸ਼ੁਰੂ ਕੀਤੀ, ਅਰਾਧਨਾ, ਪ੍ਰਚਾਰ ਅਤੇ ਪ੍ਰਾਰਥਨਾ ਆਦਿ ਕਰਨ ਦੇ ਦੁਆਰਾ ਉਹਨਾਂ ਦੇ ਬੰਧਨਾਂ ਤੋਂ ਮੁਕਤ ਕਰਨਾ ਸ਼ੁਰੂ ਕਰ ਦਿੱਤਾ I ਜਿਵੇਂ ਕਿ





ਜ਼ਕਰਯਾਹ 4 : 10 ਵਿੱਚ ਲਿਖਿਆ ਹੈ, ਇਹਨਾਂ ਛੋਟੀਆਂ ਗੱਲਾਂ ਦੀ ਨਿਰਾਦਰੀ ਨਾ ਕਰੋ, ਕਿਉਂ ਜੋ ਯਹੋਵਾਹ ਛੋਟੀ ਸ਼ੁਰੂਆਤ ਨੂੰ ਵੇਖ ਕੇ ਅਨੰਦ ਕਰਦਾ ਹੈ I”





ਇਸੇ ਤਰ੍ਹਾਂ, ਜਿਵੇਂ ਪਰਮੇਸ਼ਵਰ ਨੇ ਵਾਇਦਾ ਕੀਤਾ, ਉਸਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਾਲ 2007 ਤੋਂ 2013 ਤੱਕ ਪਰਮੇਸ਼ਵਰ ਨੇ ਇਸ ਜਵਾਨ ਭਰਾਵਾਂ ਦੇ ਸਮੂਹ ਨੂੰ ਬੜੇ ਚਮਤਕਾਰੀ ਰੂਪ ਨਾਲ ਇਸਤੇਮਾਲ ਕੀਤਾ ਹੈ I   




Your encouragement is valuable to us

Your stories help make websites like this possible.